ਇਰਫਾਨ ਖਾਨ ਨੇ ਸਟੀਵਨ ਸਪੀਲਬਰਗ ਦੀ ਫਿਲਮ ਠੁਕਰਾਈ

Global News

ਨਵੀਂ ਦਿੱਲੀ : ਅਨੁਭਵੀ ਅਦਾਕਾਰ ਇਰਫਾਨ ਖਾਨ ਨੇ ਮਸ਼ਹੂਰ ਅਮਰੀਕੀ ਫਿਲਮ ਨਿਰਮਾਤਾ-ਨਿਰਦੇਸ਼ਕ ਸਟੀਵਨ ਸਪੀਲਬਰਗ ਦੀ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਉਨ੍ਹਾਂ ਨੂੰ ਆਪਣੇ ਲਈ ਕੋਈ ਖਾਸ ਸੰਭਾਵਨਾ ਨਜ਼ਰ ਨਹੀਂ ਆਈ। ਇਕ ਬਿਆਨ 'ਚ ਇਰਫਾਨ  ਨੇ ਕਿਹਾ, ''ਮੈਨੂੰ ਲੱਗਾ ਕਿ ਇਸ 'ਚ ਮੇਰੇ ਕਰਨ ਲਈ ਕੁਝ ਖਾਸ ਨਹੀਂ ਹੈ। ਇਸ ਲਈ ਮੈਂ ਨਾਂਹ ਕਹਿ ਦਿੱਤੀ, ਨਹੀਂ ਤਾਂ ਕੌਣ ਸਟੀਵਨ ਸਪੀਲਬਰਗ ਨਾਲ ਕੰਮ ਨਹੀਂ ਕਰਨਾ ਚਾਹੇਗਾ?''


ਜ਼ਿਕਰਯੋਗ ਹੈ ਕਿ ਸਪੀਲਬਰਗ ਦੀ ਇਸ ਫਿਲਮ 'ਚ ਹਾਲੀਵੁੱਡ ਅਦਾਕਾਰਾ ਸਕਾਰਲੈੱਟ ਜੋਹਾਨਸਨ ਵੀ ਹਨ। ਇਰਫਾਨ ਨੇ ਕਿਹਾ ਕਿ ਉਨ੍ਹਾਂ ਲਈ ਕਿਸੇ ਫਿਲਮ ਵਾਸਤੇ ਹਾਂ ਜਾਂ ਨਾਂਹ ਕਹਿਣਾ ਕਿਸੇ ਧਰਮ ਸੰਕਟ ਤੋਂ ਵੱਧ ਕੇ  ਹੈ। ਉਨ੍ਹਾਂ ਕਿਹਾ, ''ਮੈਂ ਆਪਣੇ ਕਰੀਅਰ ਦੇ ਅਜਿਹੇ ਮੁਕਾਮ 'ਤੇ ਹਾਂ, ਜਿਥੇ ਮੈਂ ਹਰ ਕਿਰਦਾਰ ਨਾਲ ਆਪਣੇ ਦਰਸ਼ਕਾਂ ਨੂੰ ਹੈਰਾਨ ਕਰ ਦੇਣ ਅਤੇ ਉਨ੍ਹਾਂ ਨੂੰ ਕੁਝ ਨਵਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਭਵਿੱਖ 'ਚ ਮੇਰੇ ਲਈ ਬਤੌਰ ਅਦਾਕਾਰ ਕੁਝ ਬਹੁਤ ਹੀ ਵੱਖਰਾ ਅਤੇ ਦਮਦਾਰ ਹੋਵੇਗਾ, ਜਿਸ ਦਾ ਕਿਸੇ ਕੋਲ ਕੋਈ ਬਦਲ ਨਹੀਂ ਹੋਵੇਗਾ।''