ਟਵਿੱਟਰ ਨੇ 1,25,000 ਅਕਾਊਂਟ ਕੀਤੇ ਬੰਦ

Global News

ਵਾਸ਼ਿੰਗਟਨ— ਟਵਿੱਟਰ ਨੇ ਅੱਤਵਾਦੀ ਵਿਚਾਰਧਾਰਾ ਫੈਲਾਉਣ ਵਾਲੇ 1,25,000 ਅਕਾਊਂਟਸ ਨੂੰ ਬੰਦ ਕਰ ਦਿੱਤਾ ਹੈ, ਜਿਸ ਵਿਚ ਜ਼ਿਆਦਾਤਰ ਅਕਾਊਂਟ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਜੁੜੇ ਸਨ। ਟਵਿੱਟਰ ਨੇ ਭਾਰਤ ਵਿਚ ਸਰਗਰਮ ਅੱਤਵਾਦੀ ਸੰਗਠਨਾਂ ਦੇ ਅਕਾਊਂਟਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਅਮਰੀਕੀ ਫਰਮ ਨੇ ਇਕ ਬਲਾਗ ਵਿਚ ਕਿਹਾ ਕਿ ਅੱਤਵਾਦੀ ਖਤਰੇ ਦੀ ਪ੍ਰਕਿਰਤੀ ਬਦਲ ਗਈ ਹੈ ਅਤੇ ਇਸ ਲਈ ਇਸ ਖੇਤਰ ਵਿਚ ਜਾਰੀ ਕੰਮ ਵਿਚ ਵੀ ਬਦਲਾਅ ਆਇਆ ਹੈ। ਫਰਮ ਨੇ ਦੱਸਿਆ ਕਿ ਉਹ 1,25,000 ਤੋਂ ਵੱਧ ਖਾਤਿਆਂ ਨੂੰ ਸਾਲ 2015 ਦੇ ਮੱਧ ਤੋਂ ਲੈ ਕੇ ਹੁਣ ਤੱਕ ਬੰਦ ਕਰ ਚੁੱਕੇ ਹਨ। ਫਰਮ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਕੰਮ ਕਰ ਰਹੇ ਅੱਤਵਾਦੀ ਸੰਗਠਨਾਂ ਦੇ ਸਵਾਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ। 


ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਾਫਿਜ਼ ਸਈਦ ਨੇ ਖੁੱਲ੍ਹੇਆਮ ਵਿਚ ਤਿੰਨ ਫਰਵਰੀ ਨੂੰ ਟਵੀਟ ਕਰਕੇ ਭਾਰਤ ਖਿਲਾਫ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ। ਟਵਿੱਟਰ ਨੇ ਅੱਤਵਾਦ ਨੂੰ ਬੜ੍ਹਾਵਾ ਦੇਣ ਲਈ ਉਸ ਦੇ ਮੰਚ ਦਾ ਪ੍ਰਯੋਗ ਕਰਨ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ 'ਟਵਿੱਟਰ ਦੇ ਨਿਯਮ' ਇਹ ਸਪੱਸ਼ਟ ਕਰਦੇ ਹਨ ਕਿ ਟਵਿੱਟਰ 'ਤੇ ਇਸ ਤਰ੍ਹਾਂ ਦੇ ਵਿਵਹਾਰ ਕਰਨ ਜਾਂ ਕੋਈ ਹਿੰਸਕ ਧਮਕੀ ਦੇਣ ਦੀ ਆਗਿਆ ਨਹੀਂ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਹੋਰ ਤੇਜ਼ੀ ਨਾਲ ਪ੍ਰਤਿਰਿਆ ਕਰਨ ਲਈ ਆਪਣੇ ਰਿਪੋਰਟ ਸਮੀਖਿਆਂ ਦਲਾਂ ਨੂੰ ਵਧਾ ਦਿੱਤੀ ਸੀ। ਅੱਤਵਾਦੀ ਪੋਸਟ ਖਿਲਾਫ ਆਪਣੀ ਕਾਰਵਾਈ ਤੇਜ਼ ਕਰਨ ਲਈ ਟਵਿੱਟਰ ਨੇ 'ਪੀਪਲ ਅਗੈਂਸਟ ਵਾਯਲੈਂਟ ਐਕਸਟ੍ਰੀਮਿਜ਼ਮ' ਅਤੇ 'ਦਿ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਡਾਇਲਾਗ' ਵਰਗੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਾਂਝੇਦਾਰੀ ਕੀਤੀ ਹੈ।