ਇਰਾਕ ਦੇ ਕੁਰਦਿਸ਼ ਇਲਾਕੇ ਵਿਚ ਹੋਟਲ ਨੂੰ ਲੱਗੀ ਅੱਗ, 19 ਦੀ ਮੌਤ

Global News

ਅਰਬਿਲ— ਇਰਾਕ ਦੇ ਕੁਰਦਿਸ਼ ਇਲਾਕੇ ਵਿਚ ਸ਼ੁਕਰਵਾਰ ਦੀ ਰਾਤ 'ਚਾਰ ਸਿਤਾਰਾ ਕੈਪੀਟੋਲ ਹੋਟਲ' ਵਿਚ ਅੱਗ ਲੱਗ ਗਈ ਜਿਸ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਦੀ ਗਿਣਤੀ ਵਿਚ ਲੋਕ ਜ਼ਖਮੀ ਹੋ ਗਏ। ਅਰਬਿਲ ਸਿਹਤ ਵਿਭਾਗ ਦੇ ਮਹਾ-ਨਿਰਦੇਸ਼ਕ ਸਮਨ ਬਾਰਜਾਂਜੀ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 14 ਲੋਕ ਫਿਲੀਪੀਨ, 3 ਇਰਾਕੀ ਅਤੇ 1 ਫਿਲਸਤੀਨੀ ਹਨ। 
 

ਇਕ ਦੀ ਨਾਗਰਿਕਤਾ ਦੀ ਅਜੇ ਜਾਣਕਾਰੀ ਨਹੀਂ ਮਿਲੀ ਹੈ। ਵਿਭਾਗ ਦੇ ਬੁਲਾਰੇ ਫਾਖੇਰ ਹਾਰਕੀ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਹੈ। 
ਅਰਬਿਲ ਸੂਬੇ ਦੇ ਗਵਰਨਰ ਨਾਵਜਾਦ ਹਾਦੀ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਫ ਇਸ਼ਨਾਨ ਕਮਰੇ ਵਿਚ ਬਿਜਲੀ ਦੀ ਖਰਾਬੀ ਕਾਰਨ ਅੱਗ ਲੱਗ ਗਈ ਸੀ।