ਸੀਰੀਆ ''ਚ ਰੂਸ ਦੇ ਹਵਾਈ ਹਮਲੇ, 37 ਮਰੇ

Global News

ਦੁਬਈ— ਸੀਰੀਆ ਦੇ ਅਲੇਪਪੋ ਸ਼ਹਿਰ ਦੇ ਨੇੜੇ ਰੂਸ ਦੇ ਹਵਾਈ ਹਮਲੇ ਵਿਚ 37 ਵਿਅਕਤੀ ਮਾਰੇ ਗਏ ਹਨ। ਇਹ ਜਾਣਕਾਰੀ ਸਥਾਨਕ ਲੋਕਾਂ ਨੇ ਅਲ ਜਜ਼ੀਰਾ ਨੂੰ ਦਿੱਤੀ।


ਇਹ ਹਮਲੇ ਅਲੇਪਪੋ ਸ਼ਹਿਰ ਦੇ ਨੇੜੇ ਬਾਬ, ਹਮੇਮੇਹ, ਸੋਰਨ ਅਤੇ ਹੋਰਨਾਂ ਥਾਵਾਂ 'ਤੇ ਕੀਤੇ ਗਏ। ਰੂਸ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਅਤੇ ਅਲ ਨੁਸਰਾ ਫਰੰਟ ਵਿਰੁੱਧ ਆਪਣੇ ਹਵਾਈ ਹਮਲੇ 2015 ਦੇ ਸਤੰਬਰ ਵਿਚ ਸ਼ੁਰੂ ਕੀਤੇ ਸਨ।