ਕਮਜ਼ੋਰ ਹੋ ਰਿਹਾ ਹੈ ਆਈ. ਐੱਸ.

Global News

ਵਾਸ਼ਿੰਗਟਨ— ਅਮਰੀਕੀ ਖੁਫੀਆ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਆਪਣੇ ਜ਼ੁਲਮਪੁਣੇ ਲਈ ਪਛਾਣੇ ਜਾਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਸੀਰੀਆ ਅਤੇ ਇਰਾਕ ਵਿਚ ਕਮਜ਼ੋਰ ਹੋ ਰਿਹਾ ਹੈ। ਆਈ. ਐੱਸ. ਹੁਣ ਦੁਨੀਆ ਦੇ ਕੁਝ ਹਿੱਸਿਆਂ ਵਿਚ ਵੱਡੇ ਪੱਧਰ 'ਤੇ ਸਿਆਸੀ ਅਰਾਜਕਤਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਇਰਾਕ ਅਤੇ ਸੀਰੀਆ ਦੇ ਇਲਾਵਾ ਹੋਰ ਦੇਸ਼ਾਂ  ਵਿਚ ਵੀ ਆਪਣੀਆਂ ਜੜ੍ਹਾਂ ਜਮ੍ਹਾ ਸਕੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨੈਸਟ ਨੇ ਕਿਹਾ ਕਿ ਅਮਰੀਕਾ ਲੰਬੇਂ ਸਮੇਂ ਤੋਂ ਇਸ ਰਣਨੀਤੀ 'ਤੇ ਧਿਆਨ ਰੱਖ ਰਿਹਾ ਹੈ। ਸੀਰੀਆ ਵਿਚ ਵੀ ਆਈ. ਐੱਸ. ਆਈ. ਐੱਸ. ਨੇ ਅਜਿਹਾ ਹੀ ਕੀਤਾ ਸੀ ਅਤੇ ਸੀਰੀਆ ਵਿਚ ਆਈ. ਐੱਸ. ਆਈ. ਐੱਸ. ਦੀ ਸਫਲਤਾ ਪਿੱਛੇ ਬਸ਼ਰ ਅਲ ਅਸਦ ਦੀਆਂ ਅਸਫਲ ਅਗਵਾਈ ਸ਼ਾਮਲ ਹੈ। ਇਰਾਕ ਵਿਚ ਵੀ ਇਸ ਸੰਗਠਨ ਨੇ ਅਗਵਾਈ ਦੀਆਂ ਕਮਜ਼ੋਰੀਆਂ ਅਤੇ ਅਸਥਿਰਤਾ ਦਾ ਲਾਭ ਉਠਾਇਆ ਅਤੇ ਅਜਿਹੇ ਵਿਚ ਸੰਭਾਵਨਾ ਹੈ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਅਫਾਨਿਗਸਤਾਨ ਜਾਂ ਫਿਰ ਲੀਬੀਆ ਬਣੇ।



ਵ੍ਹਾਈਟ ਹਾਊਸ ਦੇ ਤਾਜ਼ਾ ਮੁਲਾਂਕਣ ਅਨੁਸਾਰ ਆਈ. ਐੱਸ. ਆਈ. ਐੱਸ. ਵੱਲੋਂ ਇਰਾਕ ਅਤੇ ਸੀਰੀਆ ਵਿਚ ਲੜ ਰਹੇ ਲੜਾਕਿਆਂ ਦੀ ਗਿਣਤੀ 31500 ਤੋਂ ਘੱਟ ਹੋ ਕੇ 25000 ਰਹਿ ਗਈ ਹੈ। ਅਰਨੈਸਟ ਨੇ ਕਿਹਾ ਕਿ ਆਈ. ਐੱਸ. ਲੜਾਕਿਆਂ ਦੀ ਗਿਣਤੀ ਭਾਵੇਂ ਘੱਟ ਬਣੀ ਹੋਈ ਹੈ ਪਰ ਉਹ ਸੰਭਾਵਿਤ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਾਂਝੀਦਾਰਾਂ ਨੇ ਆਈ. ਐੱਸ. ਆਈ. ਐੱਸ. ਦੇ ਖਾਤਮੇ ਲਈ ਹਵਾਈ ਹਮਲੇ ਕੀਤੇ ਹਨ । ਬਕੌਲ ਅਰਨੈਸਟ ਆਈ. ਐੱਸ. ਆਈ. ਐੱਸ. ਇਰਾਕ ਅਤੇ ਸੀਰੀਆ ਵਿਚ ਖਲੀਫਾ ਸ਼ਾਸਨ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਹੈ। ਅਜਿਹੇ ਵਿਚ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਆਈ. ਐੱਸ. 'ਤੇ ਕਾਰਵਾਈ ਕਰਕੇ ਕਾਫੀ ਦਬਾਅ ਬਣਾ ਰਹੇ ਹਨ, ਤਾਂ ਕਿ ਦੂਜੇ ਖੇਤਰਾਂ ਵਿਚ ਆਈ. ਐੱਸ. ਆਪਣਾ ਰਾਜ ਨਾ ਫੈਲਾ ਸਕੇ। ਅਮਰੀਕਾ ਦੀ ਪੂਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿਚ ਆਈ. ਐੱਸ. ਸਾਰੀ ਦੁਨੀਆਂ ਵਿਚੋਂ ਪੂਰੀ ਤਰ੍ਹਾਂ ਖਤਮ ਹੋ ਜਾਵੇ।