''ਜੇਹਾਦੀ ਜੈਕ'' ਨੂੰ ਪੈਸੇ ਭੇਜਣ ਦੇ ਦੋਸ਼ ''ਚ ਮਾਤਾ-ਪਿਤਾ ਗ੍ਰਿਫਤਾਰ

Global News

ਲੰਡਨ— ਬ੍ਰਿਟੇਨ ਦੀ ਅੱਤਵਾਦ ਰੋਕੂ ਪੁਲਸ ਨੇ 'ਜੇਹਾਦੀ ਜੈਕ' ਦੇ ਨਾਂ ਨਾਲ ਮਸ਼ਹੂਰ ਖਤਰਨਾਕ 20 ਸਾਲ ਦੇ ਇਕ ਬ੍ਰਿਟਿਸ਼ ਮੁਸਲਮਾਨ ਦੇ ਮਾਤਾ-ਪਿਤਾ ਨੂੰ ਆਪਣੇ ਲੜਕੇ ਨੂੰ ਪੈਸੇ ਭੇਜਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। 


ਹਾਲਾਂਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਉਨ੍ਹਾਂ ਦੇ ਲੜਕੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਜੰਗ ਪ੍ਰਭਾਵਿਤ ਸੀਰੀਆ ਵਿਚ ਕਥਿਤ ਤੌਰ 'ਤੇ ਆਈ. ਐੱਸ. ਵਿਚ ਸ਼ਾਮਲ ਹੋ ਗਿਆ ਹੈ।