ਗੁਜਰਾਤ ''ਚ ਬੱਸ ਪੁਲ ਤੋਂ ਨਦੀ ''ਚ ਡਿੱਗੀ, 37 ਮਰੇ

Global News

ਅਹਿਮਦਾਬਾਦ - ਗੁਜਰਾਤ ਦੇ ਨਵਸਾਰੀ ਜ਼ਿਲੇ ਵਿਚ ਸ਼ੁੱਕਰਵਾਰ ਸਟੇਟ ਟਰਾਂਸਪੋਰਟ ਨਿਗਮ ਦੀ ਇਕ ਬੱਸ ਦੇ ਪੁਲ ਤੋਂ ਨਦੀ ਵਿਚ ਡਿੱਗਣ ਨਾਲ ਘੱਟੋ-ਘੱਟ 37 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਨਵਸਾਰੀ  ਦੇ ਏ. ਐੱਸ. ਪੀ. ਸ਼੍ਰੀ ਐੱਮ. ਐੱਸ. ਬ੍ਰਾੜਾ ਨੇ ਦੱਸਿਆ ਕਿ ਪੂਰੀ ਤਰ੍ਹਾਂ ਭਰੀ ਇਹ ਬੱਸ ਨਵਸਾਰੀ ਤੋਂ ਉਕਾਈ ਜਾ ਰਹੀ ਸੀ ਅਤੇ ਇਸ ਦੌਰਾਨ ਸੁਪਾ ਪਿੰਡ ਦੇ ਨੇੜੇ ਪੁਰਨਾ ਨਦੀ 'ਤੇ ਬਣੇ ਪੁਲ ਤੋਂ ਹੇਠਾਂ ਡਿੱਗ ਗਈ।