ਸੀ. ਬੀ. ਆਈ. ਨੂੰ ਇੰਦਰਾਣੀ ਤੋਂ ਪੁੱਛਗਿੱਛ ਦੀ ਇਜਾਜ਼ਤ ਮਿਲੀ

Global News

ਮੁੰਬਈ - ਸੀ. ਬੀ. ਆਈ.  ਦੀ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਨੂੰ ਸਾਲ 2012 ਵਿਚ ਸ਼ੀਨਾ ਬੋਰਾ ਹੱਤਿਆ ਮਾਮਲੇ ਵਿਚ ਇੰਦਰਾਣੀ ਮੁਖਰਜੀ ਅਤੇ 2 ਹੋਰ ਸਹਿ-ਦੋਸ਼ੀਆਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਸ਼ੁੱਕਰਵਾਰ ਨੂੰ ਦੇ ਦਿੱਤੀ। ਸੀ. ਬੀ. ਆਈ. ਨੇ ਇੰਦਰਾਣੀ ਅਤੇ ਉਸਦੇ ਸਾਬਕਾ ਪਤੀ ਸੰਜੀਵ ਖੰਨਾ ਅਤੇ ਕਾਰ ਚਾਲਕ ਸ਼ਿਆਮਵਰ ਰਾਏ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ। ਇਸ ਮਾਮਲੇ ਵਿਚ ਜਾਂਚ ਏਜੰਸੀ ਨੂੰ ਕੁਝ ਨਵੇਂ ਸਬੂਤ ਮਿਲੇ ਹਨ। ਸੀ. ਬੀ. ਆਈ. ਦੀ ਅਦਾਲਤ ਦੇ ਜੱਜ ਐੱਚ. ਐੱਸ. ਮਹਾਜਨ ਨੇ ਇਨ੍ਹਾਂ ਦੋਸ਼ੀਆਂ ਤੋਂ ਜੇਲ ਦੇ ਅਹਾਤੇ ਵਿਚ ਹੀ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਹੈ।