ਪਟਨਾ ''ਚ LJP ਨੇਤਾ ਦੀ ਹੱਤਿਆ, AK-47 ਨਾਲ ਭੁੰਨਿਆ

Global News

ਪਟਨਾ — ਪਟਨਾ ਜ਼ਿਲ੍ਹੇ ਦੇ ਫਤੂਹਾ ਥਾਣਾ ਖੇਤਰ 'ਚ ਕੱਚੀ ਦਰਗਾਹ ਪੀਪਾ ਪੁਲ ਲਾਗੇ ਅਣਪਛਾਤੇ ਅਪਰਾਧੀਆਂ ਨੇ ਅੱਜ ਦਿਨ ਦਿਹਾੜੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਨੇਤਾ ਬ੍ਰਿਜਨਾਥੀ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਛੋਟੇ ਭਰਾ ਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ। ਵਰੀਯ ਪੁਲਸ ਮੁਖੀ ੇਮਨੂਮਹਾਰਾਜ ਨੇ ਦੱਸਿਆ ਕਿ ਸਿੰਘ ਆਪਣੇ ਵਾਹਨ 'ਚ ਕਿਤੇ ਜਾ ਰਹੇ ਸਨ ਤਦ ਕੱਚੀ ਦਰਗਾਹ ਪੀਪਾ ਪੁਸ ਨੇੜੇ ਅਪਰਾਧੀਆਂ ਨੇ ਏ. ਕੇ-47 ਨਾਲ ਉਨ੍ਹਾਂ 'ਤੇ ਅੰਨੇਵਾਹ ਫਾਇਰਿੰਗ ਕੀਤੀ। 


ਇਸ ਹਮਲੇ 'ਚ ਵਾਹਨ 'ਚ ਸਵਾਰ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਨੂੰ ਵੀ ਗੋਲੀ ਲੱਗੀ। ਗੋਲੀਬਾਰੀ 'ਚ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਉਨ੍ਹਾਂ ਦੇ ਛੋਟੇ ਭਰਾ ਦੀ ਜ਼ਖਮੀ ਪਤਨੀ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੋਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਗੋਲੀਬਾਰੀ 'ਚ ਸਿੰਘਲ ਦੀ ਪਤਨੀ ਦੀ ਮੌਤ ਹੋ ਗਈ ਹੈ ਪਰ ਮਹਾਰਾਜ ਨੇ ਦੱਸਿਆ ਕਿ ਇਸ ਘਟਨਾ 'ਚ ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਜ਼ਖਮੀ ਹੋ ਗਈ ਸੀ ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 


ਲੋਜਪਾ ਨੇਤਾ ਬ੍ਰਿਜਨਾਥੀ ਸਿੰਘ ਦੇ ਪੁੱਤਰ ਰਾਕੇਸ਼ ਰੌਸ਼ਨ ਨੇ ਇਸ ਵਾਰ ਵਿਧਾਨ ਸਭਾ ਦੀ ਚੋਣ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਰ ਤੇਜਸਵੀ ਯਾਦਵ ਵਿਰੁੱਧ ਰਾਘੋਪੁਰ ਸੀਟ ਤੋਂ ਲੜੀ ਸੀ। ਇਸ ਤੋਂ ਪਹਿਲਾਂ 2010 ਦੀਆਂ ਚੋਣਾਂ 'ਚ ਸਿੰਘ ਖੁਦ ਇਸ ਸੀਟ ਤੋਂ ਸਾਬਕਾ ਮੁੱਖ-ਮੰਤਰੀ ਰਾਬੜੀ ਦੇਵੀ ਵਿਰੁੱਧ ਲੜੇ ਸਨ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਹਮਲਾਵਰਾਂ ਦੂ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੰਘ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਦੀ ਹੱਕਿਆ ਗੈਂਗਵਾਰ ਦਾ ਹੀ ਨਤੀਜਾ ਹੈ।