ਆਪਣੀ ਫਿਲਮ 'ਦੰਗਲ' ਨੂੰ ਸਫਲ ਬਣਾਉਣ ਲਈ ਆਮੀਰ ਨੇ ਚੁੱਕਿਆ ਆਹ ਕਦਮ

Global News

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਆਮੀਰ ਖਾਨ ਆਪਣੀ ਫਿਲਮ ਨੂੰ ਲੈ ਕੇ ਬੇਹੱਦ ਗੰਭੀਰ ਰਹਿੰਦੇ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਜਾਣਕਾਰੀ ਅਨੁਸਾਰ ਆਪਣੀ ਆਉਣ ਵਾਲੀ ਫਿਲਮ 'ਦੰਗਲ' ਨੂੰ ਸਫਲ ਬਣਾਉਣ ਲਈ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਇਸ ਕਾਰਨ ਹੀ ਆਪਣੀ ਇਸ ਫਿਲਮ 'ਚ 'ਪਹਿਲਵਾਨ' ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਹ ਦਿੱਲੀ 'ਚ ਸੂਟਿੰਗ ਕਰਨ ਤੋਂ ਬਾਅਦ ਮਸ਼ਹੂਰ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੇ ਅਤੇ ਉਨ੍ਹਾਂ ਤੋਂ ਪਹਿਲਵਾਨੀ ਦੇ ਦਾਅ ਸਿੱਖੇ।


ਜਾਣਕਾਰੀ ਅਨੁਸਾਰ ਆਮੀਰ ਖਾਨ ਜਦੋਂ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਸ ਸਮੇਂ ਸੁਸ਼ੀਲ 'ਤਿਆਗਰਾਜ ਸਪੋਰਟਜ਼ ਕੰਪਲੈਕਸ' 'ਚ ਉਨ੍ਹਾਂ ਨੂੰ ਮਿਲਣ ਪਹੁੰਚੇ। ਆਮੀਰ ਨੇ ਸੁਸ਼ੀਲ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਬਿਹਤਰੀਨ ਪਹਿਲਵਾਨ ਲਈ ਕਸਰਤ ਸਿਖਾਉਣ, ਜਿਸ ਤੋਂ ਬਾਅਦ ਸੁਸ਼ੀਲ ਨੇ ਆਮੀਰ ਨੂੰ ਚੰਗੇ ਟਿਪਸ ਦਿੱਤੇ।


ਜ਼ਿਕਰਯੋਗ ਹੈ ਕਿ ਆਮੀਰ ਦੀ ਇਹ ਫਿਲਮ ਹਰਿਆਣਾ ਦੇ ਮਸ਼ਹੂਰ ਪਹਿਲਵਾਨ 'ਮਹਾਵੀਰ ਫੋਗਟ' 'ਤੇ ਆਧਾਰਿਤ ਹੈ। ਆਮੀਰ ਦੇ ਸ਼ੋਅ ''ਸੱਤਿਯਮੇਵ-ਜਯਤੇ' 'ਚ ਫੋਗਟ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਆਮੀਰ ਤੋਂ ਇਲਾਵਾ ਸਾਕਸ਼ੀ ਤੰਵਰ ਅਤੇ ਰਾਜਕੁਮਾਰ ਰਾਓ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਨਿਤੇਸ਼ ਤਿਵਾੜੀ ਵਲੋਂ ਨਿਰਦੇਸ਼ਤ ਇਸ ਫਿਲਮ ਨੂੰ ਆਮੀਰ ਨੇ ਨਿਰਮਾਣ ਕੀਤਾ ਹੈ, ਜੋ ਕਿ 23 ਦਸੰਬਰ ਨੂੰ ਕ੍ਰਿਸਮਿਸ ਦੇ ਮੌਕੇ ਰਿਲੀਜ਼ ਹੋਵੇਗੀ।