ਐਡਲਟ ਕਾਮੇਡੀ ਨਹੀਂ ਬਣਾਉਣਾ ਚਾਹੁੰਦੇ ਜਾਨ ਅਬਰਾਹਮ

Global News

ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਅਤੇ ਫਿਲਮਕਾਰ ਜਾਨ ਅਬਰਾਹਿਮ ਐਡਲਟ ਕਾਮੇਡੀ ਫਿਲਮ ਨਹੀਂ ਬਣਾਉਣਾ ਚਾਹੁੰਦੇ। ਜਾਨ ਨੇ ਫਿਲਮ 'ਵਿੱਕੀ ਡੋਨਰ' ਅਤੇ 'ਮਦਰਾਸ ਕੈਫੇ' ਵਰਗੀਆਂ ਸਫਲ ਫਿਲਮਾਂ ਬਣਾਈਆਂ ਹਨ। ਉਹ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਤਹਿਤ ਐਡਲਟ ਕਾਮੇਡੀ ਫਿਲਮ ਨਹੀਂ ਬਣਾਉਣਾ ਚਾਹੁੰਦੇ।


ਉਨ੍ਹਾਂ ਕਿਹਾ, ''ਐਡਲਟ ਕਾਮੇਡੀ ਫਿਲਮਾਂ ਦਾ ਵੱਖਰਾ ਬਜ਼ਾਰ ਅਤੇ ਦਰਸ਼ਕ ਹਨ। ਇਹੋ ਜਿਹੀਆਂ ਫਿਲਮਾਂ ਸਫਲ ਵੀ ਹੋ ਰਹੀਆਂ ਹਨ ਪਰ ਮੈਂ ਨਾ ਤਾਂ ਇਹੋ ਜਿਹੀਆਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਹਾਂ ਅਤੇ ਨਾ ਹੀ ਬਣਾਉਣਾ ਚਾਹੁੰਦਾ ਹਾਂ। ਹਾਲਾਂਕਿ ਜੋ ਲੋਕ ਇਹੋ ਜਿਹੀਆਂ ਫਿਲਮਾਂ ਬਣਾ ਰਹੇ ਹਨ, ਉਨ੍ਹਾਂ ਨੂੰ ਮੈਂ ਗਲਤ ਨਹੀਂ ਠਹਿਰਾਉਂਦਾ। ਇਸ ਬਾਰੇ ਮੇਰੀ ਵੱਖਰੀ ਰਾਏ ਹੈ। ਮੈਂ ਇਹੋ ਜਿਹੀਆਂ ਫਿਲਮਾਂ ਨਹੀਂ ਬਣਾ ਸਕਦਾ। ਮੈਂ ਕਾਮੇਡੀ 'ਤੇ ਅਧਾਰਿਤ ਫਿਲਮਾਂ 'ਚ ਕੰਮ ਕਰਨਾ ਪਸੰਦ ਕਰਦਾ ਹਾਂ।''