ਕੈਨੇਡਾ ਦੇ ਸਿੱਖ ਰੱਖਿਆ ਮੰਤਰੀ 'ਤੇ ਨਸਲੀ ਟਿੱਪਣੀ

Global News

ਟੋਰੰਟੋ - ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ (45) ਨੂੰ ਸੰਸਦ ਵਿਚ ਉਸ ਵੇਲੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਵਿਰੋਧੀ ਧਿਰ ਦੇ ਮੈਂਬਰ ਨੇ ਚੀਕ ਕੇ ਕਿਹਾ ਕਿ ਜਦ ਉਹ ਬੋਲਦੇ ਹਨ ਤਾਂ ਸੰਸਦ ਮੈਂਬਰਾਂ ਨੂੰ 'ਅੰਗਰੇਜ਼ੀ ਤੋਂ ਅੰਗਰੇਜ਼ੀ' ਅਨੁਵਾਦ ਦੀ ਲੋੜ ਹੁੰਦੀ ਹੈ। ਇਸ ਨੂੰ ਇਕ ਨਸਲੀ ਟਿੱਪਣੀ ਕਿਹਾ ਜਾ ਰਿਹਾ ਹੈ।


ਸੀਨੀਅਰ ਕੰਜ਼ਰਵੇਟਿਵ ਸੰਸਦ ਮੈਂਬਰ ਜੈਸਲਕੇਨੀ ਨੇ ਸੰਸਦ ਵਿਚ ਪ੍ਰਸ਼ਨ ਕਾਲ ਦੌਰਾਨ ਇਹ ਟਿੱਪਣੀ 'ਤੇ ਵਿਵਾਦ ਖੜ੍ਹਾ ਕਰ ਦਿੱਤਾ। ਕੇਨੀ ਨੇ ਟਿੱਪਣੀ ਉਦੋਂ ਕੀਤੀ ਜਦੋਂ ਸੱਜਣ ਇਸਲਾਮ ਸਟੇਟ ਵਿਰੁੱਧ ਫੌਜੀ ਮੁਹਿੰਮ ਬਾਰੇ ਜਵਾਬ ਦੇ ਰਹੇ ਸਨ। ਸੱਜਣ ਬੀਤੇ ਨਵੰਬਰ ਮਹੀਨੇ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਬਣਾਏ ਗਏ ਸਨ। ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 30 ਮੈਂਬਰੀ ਲਿਬਰਲ ਕੈਬਨਿਟ ਨੇ ਸਹੁੰ ਚੁੱਕੀ ਸੀ। ਉਹ ਇਕ ਸਾਬਕਾ ਫੌਜੀ ਹਨ ਅਤੇ ਬੋਸਨੀਆ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਹੈ।