ਜਾੱਨ ਨਿਕੋਲਸਨ ਅਫਗਾਨਿਸਤਾਨ ਵਿਚ ਨਾਟੋ ਦੇ ਨਵੇਂ ਕਮਾਂਡਰ ਨਿਯੁਕਤ

Global News

ਵਾਸ਼ਿੰਗਟਨ— ਸੀਨੇਟ ਦੀ ਇਕ ਪ੍ਰਮੁੱਖ ਕਮੇਟੀ ਨੇ ਅਫਗਾਨਿਸਤਾਨ ਵਿਚ ਨਾਟੋ ਬਲਾਂ ਦੇ ਕਮਾਂਡਰ ਅਹੁਦੇ 'ਤੇ ਅਮਰੀਕੀ ਜਨਰਲ ਜਾੱਨ ਨਿਕੋਲਸਨ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਸੀਨੇਟ ਦੀ ਤਾਕਤਵਰ ਮੰਨੀ ਜਾਣ ਵਾਲੀ ਹਥਿਆਰ ਸੇਵਾ ਨੇ ਕੱਲ ਅਫਗਾਨਿਸਤਾਨ 'ਤੇ ਕਾਂਗਰਸ ਦੀ ਇਕ ਬਹਿਸ ਦੌਰਾਨ ਨਿਕੋਲਸਨ ਦੇ ਨਾਮਜ਼ਦਗੀ ਨੂੰ ਮੰਜੂਰ ਕੀਤਾ ਹੈ। ਇਸ ਬਹਿਸ ਵਿਚ ਵਰਤਮਾਨ ਜਨਰਲ ਜਾੱਨ ਕੈਮਪਬੇਲ ਨੇ ਸੀਨੇਟਰਾਂ ਦੇ ਸਾਹਮਣੇ ਆਪਣਾ ਪੱਖ ਰੱੱਖਿਆ। ਪਿਛਲੇ ਹਫਤੇ ਨਿਕੋਲਸਨ ਨੇ ਆਪਣੀ ਨਾਮਜ਼ਦਗੀ ਨੂੰ ਲੈ ਕੇ ਬਹਿਸ ਦੌਰਾਨ ਕਿਹਾ ਸੀ ਕਿ ਉਹ ਅਮਰੀਕੀ ਬਲਾਂ ਦੀ ਸੰਖਿਆ ਨੂੰ ਅਗਲੇ ਸਾਲ ਦੇ ਸ਼ੁਰੂ ਵਿਚ ਘਟਾ ਕੇ ਅੱਧਾ ਕਰਨ ਦੀ ਯੋਜਨਾ ਦੀ ਸਮੀਖਿਆ ਕਰਨਗੇ। ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੀ ਇਹ ਕਹਿੰਦੇ ਹੋਏ ਅਲੋਚਨਾ ਕੀਤੀ ਸੀ ਕਿ ਉੱਥੇ ਅੱਤਵਾਦੀਆਂ ਨੂੰ ਲਗਾਤਾਰ ਸੁਰੱਖਿਅਤ ਥਾਂ ਮਿਲ ਰਿਹਾ ਹੈ।

 

ਫਿਲਹਾਲ ਜਨਰਲ ਨਿਕੋਲਸਨ ਨਾਟੋ ਦੇ ਜ਼ਮੀਨੀ ਬਲਾਂ ਅਮਰੀਕੀ ਫੌਜ ਦੇ ਕਮਾਂਡਰ ਹਨ। ਉਹ ਕੌਮਾਂਤਰੀ ਸੁਰੱਖਿਆ ਸਹਾਇਤਾ ਬਲ 'ਆਈ. ਐੱਸ. ਏ. ਐੱਫ'. ਅਤੇ ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਦੇ ਅਭਿਆਨਾਂ ਦੇ 'ਚੀਫ ਆੱਫ ਸਟਾਫ, ਪਾਕਿਸਤਾਨ'  'ਅਫਗਾਨਿਸਤਾਨ ਕੋਆਰਡੀਨੇਸ਼ਨ ਸੇਲ ਫਾਰ ਦਿ ਜੁਆਇੰਟ ਸਟਾਫ' ਦੇ ਨਿਰਦੇਸ਼ਕ ਅਤੇ 'ਸਟੈਬਿਲਟੀ ਆੱਫ ਆਈ. ਐੱਸ. ਏ. ਐੱਫ. ਰੀਜਨਲ ਕਮਾਂਡ ਸਾਊਥ' ਦੇ ਉਪ-ਕਮਾਂਡਰ ਸਹਿਤ ਵੱਖਰੇ-ਵੱਖਰੇ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਕੈਮਪਬੇਲ ਨੇ ਬਹਿਸ ਦੌਰਾਨ ਕਿਹਾ, ''ਲੈਫਟੀਨੈਂਟ ਜਨਰਲ ਨਿਕੋਲਸਨ ਮੇਰੇ ਚੰਗੇ ਮਿੱਤਰ ਹਨ। ਪਿਛਲੇ ਹਫਤੇ ਉਹ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਮੈਂ ਤੁਹਾਨੂੰ ਉਨ੍ਹਾਂ ਦੇ ਨਾਮਜ਼ਦਗੀ ਨੂੰ ਮੰਜੂਰ ਕਰਨ ਲਈ ਬੇਨਤੀ ਕਰਦਾ ਹਾਂ। ਉਹ ਵਧੀਆ ਦਾਅਵੇਦਾਰ ਹਨ।''