ਕੀ 100 ਬੀ. ਸੀ. ਵਿਚ ਵੀ ਸੀ ਲੈਪਟਾਪ?

Global News

ਲੰਡਨ— ਖੋਜਕਾਰਾਂ ਦਾ ਮੰਨਣਾ ਹੈ ਕਿ ਪੁਰਾਤਨ ਗ੍ਰੀਸ ਦੇ ਉਕ ਸਕਲਪਚਰ ਵਿਚ 20ਵੀਂ ਸਦੀ ਦੇ ਲੈਪਟਾਪ ਜਾਂ ਟੈਬਲੇਟ ਦਾ ਇਸਤੇਮਾਲ ਹੁੰਦਾ ਦਿਖਾਈ ਦੇ ਰਿਹਾ ਹੈ। ਇਕ ਸਾਈਡ 'ਤੇ ਯੂ. ਐੱਸ. ਬੀ. ਪੋਰਟਸ ਨੂੰ ਵੀ ਦਿਖਾਇਆ ਗਿਆ ਹੈ। ਆਲੋਚਕਾਂ ਅਤੇ ਖੋਜਕਾਰਾਂ ਵਿਚ ਹੁਣ ਇਹ ਬਹਿਸ ਚੱਲ ਰਹੀ ਹੈ ਕਿ ਕੀ 100 ਬੀ. ਸੀ. ਦੇ ਨੇੜੇ ਇਸ ਸਕਲਪਚਰ ਵਿਚ ਵਾਕਈ  ਲੈਪਟਾਪ ਵਰਗੀ ਡਿਵਾਈਸ ਦਿਖਾਈ ਦੇ ਰਹੀ ਹੈ, ਜੋ ਸ਼ਾਇਦ ਏਲੀਅੰਸ ਵਲੋਂ ਧਰਤੀ ਦੇ ਲੋਕਾਂ ਨਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ ਲਈ ਪ੍ਰਚਲਨ ਵਿਚ ਲਿਆਇਆ ਜਾਂਦਾ ਸੀ