ਜਾਪਾਨ 'ਚ ਭੂਚਾਲ ਆਇਆ, ਸੁਨਾਮੀ ਦਾ ਖਤਰਾ ਨਹੀਂ

Global News

ਟੋਕੀਓ — ਟੋਕੀਓ ਦੇ ਨਜ਼ਦੀਕ ਅੱਜ ਭੂਚਾਲ ਆਇਆ ਜਿਸ ਨੂੰ ਮਹਾ ਨਗਰੀ ਖੇਤਰ ਦੇ ਜ਼ਿਆਦਾਤਰ ਹਿੱਸਿਆਂ 'ਚ ਮਹਿਸੂਸ ਕੀਤਾ ਗਿਆ। ਫਿਲਹਾਲ, ਭੂਚਾਲ ਨਾਲ ਨਾ ਤਾਂ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਹੈ ਅਤੇ ਨਾ ਹੀ ਸੁਨਾਮੀ ਦਾ ਖਤਰਾ ਹੈ। ਜਾਪਾਨ ਦੀ ਮੌਸਮ ਏਜੰਸੀ ਨੇ ਦੱਸਿਆ ਕਿ ਅੱਜ ਸਵੇਰੇ ਸਥਾਨਕ ਸਮੇਂ ਮੁਤਾਬਕ 7.41 'ਤੇ ਭੂਚਾਲ ਆਇਆ ਜਿਸਦੀ ਤੀਬਰਤਾ 4.6 ਸੀ। ਇਸਦਾ ਕੇਂਦਰ ਟੋਕੀਓ ਦੀ ਸੀਮਾ ਦੇ ਦੱਖਣੀ 'ਚ ਕਾਵਾਸਾਕੀ ਸ਼ਹਿਰ ਸੀ। ਜਾਣਕਾਰੀ ਮੁਤਾਬਕ, ਭੂਚਾਲ ਕਾਰਨ ਟੋਕੀਓ ਅਤੇ ਅੋਦਵਾਰਾ ਵਿਚਕਾਰ ਬੁਲੇਟ ਟਰੇਨ ਸੇਵਾ 'ਚ ਥੋੜ੍ਹੀ ਦੇਰ ਤੱਕ ਲਈ ਰੁਕਾਵਟ ਆਈ। ਅੋਦਵਾਰਾ ਸ਼ਹਿਰ ਟੋਕੀਓ ਦੇ ਦੱਖਣੀ ਹਿੱਸੇ ਕੋਲ ਹੈ।