ਅਮਰੀਕਾ ਨੇ ਆਈ ਐੱਸ ਖਿਲਾਫ 22 ਹਵਾਈ ਹਮਲੇ ਕੀਤੇ

Global News

ਵਾਸ਼ਿੰਗਟਨ — ਅਮਰੀਕਾ ਦੀ ਅਗਵਾਈ ਵਾਲੀਆਂ ਗਠਜੋੜ ਫੋਜਾਂ ਨੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ( ਆਈ ਐੱਸ ) ਦੇ ਸੀਰੀਆ ਅਤੇ ਇਰਾਕ ਸਥਿਤ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ 22 ਹਮਲੇ ਕੀਤੇ ਹਨ। ਅਮਰੀਕੀ ਫੋਜ ਵੱਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਗਠਜੋੜ ਫੋਜਾਂ ਨੇ ਇਰਾਕ ਦੇ ਕਾਅਰਾਹ, ਮੈਸੂਲ ਅਤੇ ਰਾਮਾਦੀ ਸ਼ਹਿਰ 'ਚ ਕਲ 15 ਹਵਾਈ ਹਮਲੇ ਕੀਤੇ ਅਤੇ ਸੀਰੀਆ 'ਚ ਵੀ ਆਈ ਐੱਸ ਖਿਲਾਫ 5 ਤੋਂ ਜ਼ਿਆਦਾ ਹਮਲੇ ਕੀਤੇ। ਬਿਆਨ 'ਚ ਦੱਸਿਆ ਗਿਆ ਕਿ ਆਈ ਐੱਸ ਦੇ ਰਣਨੀਤਕ ਠਿਕਾਣਿਆਂ ਅਤੇ ਉਨ੍ਹਾਂ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ 'ਚ ਸੰਗਠਨ ਦੇ ਕਈ ਠਿਕਾਣੇ, ਹਥਿਆਰ ਘਰ ਅਤੇ ਵਾਹਨ ਤਬਾਹ ਹੋ ਗਏ।