ਅਮਰੀਕਾ-ਰੂਸ ਨੇ ਸੀਰੀਆ ਮਾਮਲੇ 'ਤੇ ਦੋਬਾਰਾ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਪ੍ਰਗਟ ਕੀਤੀ

Global News

ਵਾਸ਼ਿੰਗਟਨ— ਅਮਰੀਕਾ ਨੇ ਸੀਰੀਆ ਸੰਕਟ ਦੇ ਹੱਲ ਲਈ ਸੰਯੁਕਤ ਰਾਸ਼ਟਰ ਦੀ ਜਨੇਵਾ 'ਚ ਮੁਲਤਵੀ ਹੋਈ ਬੈਠਕ ਇਸ ਮਹੀਨੇ ਦੇ ਅਖੀਰ ਤਕ ਦੋਬਾਰਾ ਸ਼ੁਰੂ ਹੋਣ ਦੀ ਉਮੀਦ ਪ੍ਰਗਟ ਕੀਤੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜੋਸ ਅਰਨਸਟ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਸੀਰੀਆ ਸੰਕਟ 'ਤੇ ਗੱਲਬਾਤ ਦੋਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ।

 

ਅਸੀਂ ਇਸ ਮਾਮਲੇ 'ਤੇ ਦੋਹਾਂ ਪੱਖਾਂ ਵਿਚਕਾਰ ਗੱਲਬਾਤ ਜਾਰੀ ਰੱਖਣ ਨੂੰ ਲੈ ਕੇ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ।''  ਰੂਸ ਨੇ ਵੀ ਸੀਰੀਆ ਸੰਕਟ 'ਤੇ ਚਰਚਾ 25 ਫਰਵਰੀ ਨੂੰ ਸ਼ੁਰੂ ਕਰਨ ਦੀ ਉਮੀਦ ਪ੍ਰਗਟ ਕੀਤੀ ਹੈ। ਰੂਸ ਦੇ ਰਾਜਦੂਤ ਅਲੈਕਸਈ ਬੋਰੋਦਾਵਕਿਨ ਨੇ ਅੱਜ ਕਿਹਾ ਕਿ ਜਨੇਵਾ ਵਿਚ ਸੀਰੀਆ ਸ਼ਾਂਤੀ ਮਾਮਲੇ 'ਤੇ ਚੱਲ ਰਹੀ ਚਰਚਾ ਵਿਰੋਧੀ ਗੁੱਟਾਂ ਦੇ ਅਸਹਿਯੋਗ ਕਾਰਨ ਮੁਲਤਵੀ ਹੋਈ ਹੈ।