ਸਿਗਰਟਨੋਸ਼ੀ ਨਾ ਕਰਨ ਵਾਲਿਆਂ ''ਚ ਵੀ ਵਧ ਰਿਹਾ ਹੈ ਫੇਫੜਿਆਂ ਦਾ ਕੈਂਸਰ

Global News

ਨਵੀਂ ਦਿੱਲੀ— ਹਵਾ ਦਾ ਪ੍ਰਦੂਸ਼ਣ ਇਸ ਹੱਦ ਤੱਕ ਖਤਰਨਾਕ ਹੋ ਗਿਆ ਹੈ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੀਆ ਸਾਲਾਂ ਦੌਰਾਨ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਵਿਚ ਵੀ ਫੇਫੜਿਆਂ ਦਾ ਕੈਂਸਰ ਦੇਖਿਆ ਹੈ ਅਤੇ ਅਜਿਹੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਇਗਨੋਜ਼ ਕੀਤੇ ਜਾਣ ਵਾਲੇ ਹਰੇਕ 5 ਵਿਅਕਤੀਆਂ ਪਿੱਛੇ ਇਕ ਮਰੀਜ਼ ਅਜਿਹਾ ਹੁੰਦਾ ਹੈ ਜਿਸ ਨੇ ਕਦੇ ਸਿਗਰਟਨੋਸ਼ੀ ਨਹੀਂ ਕੀਤੀ ਹੁੰਦੀ।
 

ਏਮਜ਼ ਵਿਖੇ ਆਨਕੋਲੋਜੀ ਦੇ ਪ੍ਰੋਫੈਸਰ ਡਾ. ਪੀ. ਕੇ. ਜੁਲਕਾ ਦਾ ਕਹਿਣਾ ਹੈ ਕਿ ਇਕ ਦਹਾਕੇ ਪਹਿਲਾਂ ਸਿਗਰਟਨੋਸ਼ੀ ਨਾ ਕਰਨ ਵਾਲੇ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਦੀ ਗਿਣਤੀ 10 ਫੀਸਦੀ ਸੀ, ਜੋ ਕਿ ਹੁਣ ਵਧ ਕੇ 20 ਫੀਸਦੀ ਹੋ ਗਈ ਹੈ। ਇਸ ਦਾ ਕਾਰਨ ਹਵਾ ਦਾ ਵਧ ਰਿਹਾ ਪ੍ਰਦੂਸ਼ਣ ਹੈ।