ਮੋਦੀ ਨਾਲ ਮਿਲ ਕੇ ਮੈਂ ਕਾਂਗਰਸ ਨੂੰ ਮਿਟਾ ਦੇਵਾਂਗਾ : ਅਕਬਰੂਦੀਨ

Global News

ਹੈਦਰਾਬਾਦ— ਭਾਜਪਾ ਦੇ ਪ੍ਰਧਾਨ  ਮੰਤਰੀ ਨਰਿੰਦਰ ਮੋਦੀ 'ਤੇ ਹਮਲਾਵਾਰਾਨਾ ਰੁਖ਼ ਰੱਖਣ ਵਾਲੇ ਐੱਮ. ਆਈ. ਐੱਮ. ਦੇ ਵਿਧਾਇਕ ਅਕਬਰੂਦੀਨ ਓਵੈਸੀ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਛੋਟੇ ਓਵੈਸੀ ਦੇ ਨਾਂ ਨਾਲ ਮਸ਼ਹੂਰ ਅਕਬਰੂਦੀਨ ਨੇ ਕਿਹਾ ਕਿ ਐੱਮ.ਆਈ. ਐੱਮ. ਅਤੇ ਨਰਿੰਦਰ ਮੋਦੀ ਮਿਲ ਕੇ ਕਾਂਗਰਸ ਨੂੰ ਦੇਸ਼ ਵਿਚੋਂ ਪੁੱਟ ਸੁੱਟਣਗੇ। ਓਵੈਸੀ ਇਕ ਵੀਡੀਓ ਵਿਚ ਅਜਿਹਾ ਬੋਲਦੇ ਦਿਖਾਈ ਦੇ ਰਹੇ ਹਨ। 30 ਜਨਵਰੀ ਨੂੰ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੀ ਬਾਬਾ ਨਗਰ ਵਿਚ ਹੋਈ ਆਮ ਜਨ ਸਭਾ ਵਿਚ ਓਵੈਸੀ ਨੇ ਇਹ ਬਿਆਨ ਦਿੱਤਾ ਸੀ।

 

ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ (ਜੀ. ਐੱਚ. ਐੱਮ. ਸੀ.) ਚੋਣਾਂ ਦੇ ਮੱਦੇਨਜ਼ਰ ਇਹ ਸਭਾ ਹੋਈ ਸੀ। ਵੀਡੀਓ ਵਿਚ ਆਪਣੇ ਭਾਸ਼ਣ ਦੇ ਅੰਤ ਵਿਚ ਅਕਬਰੂਦੀਨ ਨੇ ਇਹ ਹੈਰਾਨ ਕਰਨ ਵਾਲਾ ਬਿਆਨ ਦਿੱਤਾ। ਉਨ੍ਹਾਂ ਕਿਹਾ,''ਕਾਂਗਰਸ ਆਗੂ ਗਾਂਧੀ ਪਰਿਵਾਰ ਦੇ ਗੁਲਾਮ ਹਨ। ਮੋਦੀ ਨਾਲ ਮਿਲ ਕੇ ਮੈਂ ਸਾਰੇ ਦੇਸ਼ ਵਿਚੋਂ ਕਾਂਗਰਸ ਨੂੰ ਸਾਫ ਕਰਾਂਗਾ।''