ਹਿੰਦੀ-ਪੰਜਾਬੀ ਬੋਲਾਂ ਦਾ ਮੇਲ 'ਰੂਪ ਹੈ ਸੋਹਣਾ' ਯੂ-ਟਿਊਬ 'ਤੇ ਹੋਇਆ ਮਸ਼ਹੂਰ

Global News

ਜਲੰਧਰ : ਰੀਤ ਸੇਖੋਂ ਦਾ ਨਵਾਂ ਪੰਜਾਬੀ ਗੀਤ 'ਰੂਪ ਹੈ ਸੋਹਣਾ' ਅੱਜਕਲ ਯੂ-ਟਿਊਬ 'ਤੇ ਕਾਫੀ ਚਰਚਿਤ ਹੈ। ਗੀਤ ਦਾ ਸੰਗੀਤ ਇਬਸਨ ਲਾਲ ਬਰੂਹਾ ਦਾ ਹੈ। ਪੌਪ ਸੰਗੀਤ ਨਾਲ ਸਜੇ ਇਸ ਗੀਤ ਨੂੰ ਸ਼ਬਦਾਂ 'ਚ ਪਿਰੋਇਆ ਹੈ ਗੁਰਪ੍ਰੀਤ ਸੇਖੋਂ ਨੇ। ਇਸ ਦੀ ਵੀਡੀਓ ਦਾ ਫਿਲਮਾਂਕਣ ਰਾਜਪੂਤ ਸ਼ਕਤੀ ਨੇ ਕੀਤਾ ਹੈ। 


ਦੱਸਣ ਯੋਗ ਹੈ ਕਿ ਲੱਗਭਗ 4 ਮਿੰਟ ਦੇ ਇਸ ਗੀਤ ਨੂੰ ਯੂ-ਟਿਊਬ 'ਤੇ ਇਕ ਹਫਤੇ 'ਚ 1 ਲੱਖ 9 ਹਜ਼ਾਰ ਵਾਰ ਦੇਖਿਆ ਜਾ ਚੁੱੁਕਾ ਹੈ। ਤੁਸੀਂ ਵੀ ਸੁਣੋ ਰੀਤ ਸੇਖੋਂ ਦਾ ਨਵਾਂ ਗੀਤ।