ਕੈਨੇਡਾ 'ਚ ਖੂਨਦਾਨ 'ਤੇ ਅਸਥਾਈ ਰੋਕ

Global News

ਮਾਂਟ੍ਰੀਅਲ— ਕੈਨੇਡੀਆ ਖੂਨ ਏਜੰਸੀਆਂ ਨੇ ਖੂਨਦਾਨ 'ਤੇ ਅਸਥਾਈ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਦੇਸ਼ ਦੀ ਖੂਨ ਸਪਲਾਈ ਨੂੰ ਜ਼ਿਕਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਕੈਨੇਡੀਅਨ ਖੂਨ ਸੇਵਾਵਾਂ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਜਿਸ ਵਿਅਕਤੀ ਨੇ ਵੀ ਕੈਨੇਡਾ ਤੇ ਯੂਰਪ ਦੀ ਯਾਤਰਾ ਕੀਤੀ ਹੈ, ਉਹ ਵਿਦੇਸ਼ ਤੋਂ ਆਉਣ ਤੋਂ ਬਾਅਦ ਤਿੰਨ ਹਫਤਿਆਂ ਤੱਕ ਖੂਨਦਾਨ ਕਰਨ ਦੇ ਯੋਗ ਨਹੀਂ ਹੋਵੇਗਾ ਤਾਂ ਜੋ ਕੈਨੇਡਾਈ ਖੂਨ ਸਪਲਾਈ ਵਿਚ ਜ਼ਿਕਾ ਵਾਇਰਸ ਦੇ ਦਾਖਲੇ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਕਿਊਬੇਕ ਸੂਬੇ ਵਿਚ ਖੂਨ ਸੇਵਾਵਾਂ ਲਈ ਜ਼ਿੰਮੇਵਾਰ ਹੇਮਾ-ਕਿਊਬੇਕ ਨੇ ਵੀ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ। 


ਜ਼ਿਕਾ ਵਾਇਰਸ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕਰਨ ਵਾਲਿਆਂ 'ਤੇ ਗਰਭਨਾਲ ਖੂਨ ਅਤੇ ਸਟੇਮ ਸੈੱਲ ਦਾਤਿਆਂ 'ਤੇ ਵੀ 21 ਦਿਨਾਂ ਦਾ ਰੋਕ ਲਾਗੂ ਹੋਵੇਗੀ। ਕੈਨੇਡੀਅਨ ਖੂਨ ਸੇਵਾਵਾਂ ਨੇ ਕਿਹਾ ਕਿ ਖੂਨ ਪ੍ਰਾਪਤ ਕਰਨ ਵਾਲਿਆਂ ਨੂੰ ਕੈਨੇਡਾਈ ਦਾਤਾ ਤੋਂ ਜ਼ਿਕਾ ਇਨਫੈਕਸ਼ਨ ਦਾ ਖਤਰਾ ਬਹੁਤ ਘੱਟ ਹੈ। ਅਮਰੀਕਾ ਦੇ ਟੈਕਸਾਸ ਵਿਚ ਸੈਕਸ ਰਾਹੀਂ ਜ਼ਿਕਾ ਵਾਇਰਸ ਦੇ ਟਰਾਂਸਫਰ ਹੋਣ ਦਾ ਪਹਿਲਾਂ ਮਾਮਲਾ ਮੰਗਲਵਾਰ ਨੂੰ ਦਰਜ ਕੀਤਾ ਗਿਆ।


ਜ਼ਿਕਾ ਵਾਇਰਸ ਦੀ ਇਨਫੈਕਸ਼ਨ ਲਈ ਜ਼ਿੰਮੇਵਾਰ ਮੱਛਰ ਕੈਨੇਡਾ ਦੇ ਠੰਡੇ ਤਾਪਮਾਨ ਕਾਰਨ ਉੱਥੇ ਨਹੀਂ ਰਹਿੰਦਾ ਅਤੇ ਜ਼ਿਕਾ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਕੈਨੇਡਾਈ ਯਾਤਰੀਆਂ ਵਿਚ ਇਸ ਇਨਫੈਕਸ਼ਨ ਦੇ ਬਹੁਤ ਘੱਟ ਮਾਮਲੇ ਦਰਜ ਕੀਤੇ ਗਏ ਹਨ।