ਵੈਨਕੂਵਰ ਦੀਆਂ ਜ਼ਿਮਨੀ ਚੋਣਾਂ 'ਚ ਐੱਨ. ਡੀ. ਪੀ. ਉਮੀਦਵਾਰਾਂ ਦੀ ਜਿੱਤ

Global News

ਕੈਲਗਰੀ, (ਰਾਜੀਵ ਸ਼ਰਮਾ)— ਮੈਟਰੋ ਵੈਨਕੂਵਰ 'ਚ ਮੰਗਲਵਾਰ ਨੂੰ ਦੋ ਥਾਵਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਐੱਨ. ਡੀ. ਪੀ. ਦੀਆਂ ਦੋ ਉਮੀਦਵਾਰਾਂ ਜੋਡੀ ਵਿਕਨਸ ਤੇ ਮੈਲੇਨੀ ਮਾਰਕ ਨੇ ਜਿੱਤ ਹਾਸਲ ਕੀਤੀ ਹੈ। ਵਿਕਨਸ ਨੂੰ ਟੱਕਰ ਤੋਂ ਬਾਅਦ ਕੋਕਿਤਲਾਮ ਬਰਕ ਮਾਊਂਟੇਨ ਹਲਕੇ 'ਚ ਜਿੱਤ ਹਾਸਲ ਹੋਈ ਹੈ। ਵਿਕਨਸ ਨੇ ਲਿਬਰਲ ਉਮੀਦਵਾਰ ਜੌਨ ਇਸਾਕਸ ਦੀ ਪਿੱਠ ਲਵਾ ਕੇ 46 ਫੀਸਦੀ ਵੋਟਾਂ ਹਾਸਲ ਕੀਤੀਆਂ।

 

ਕੋਕਿਤਲਾਮ ਹਲਕੇ ਦਾ ਮੁੱਖ ਮੁੱਦਾ ਟਰਾਂਜ਼ਿਟ ਨਾਲ ਸਬੰਧਤ ਬੁਨਿਆਦੀ ਢਾਂਚਾ ਤੇ ਸਕੂਲ ਹਨ। ਵੈਨਕੂਵਰ ਮਾਊਂਟ ਪਲੈਜੈਂਟ, ਬੀ. ਸੀ. 'ਚ ਐੱਨ. ਡੀ. ਪੀ. ਉਮੀਦਵਾਰ ਮੈਲੇਨੀ ਮਾਰਕ ਨੇ 60 ਫੀਸਦੀ ਵੋਟਾਂ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ। ਪੂਰਬੀ ਵੈਨਕੂਵਰ ਦੇ ਇਸ ਹਲਕੇ 'ਚ ਕਿਫਾਇਤੀ ਘਰ ਤੇ ਗਰੀਬੀ ਨੂੰ ਹਟਾਉਣ ਵਰਗੇ ਮੁੱਖ ਮਸਲੇ ਚੋਣਾਂ ਦਾ ਮੁੱਦਾ ਸਨ। ਵੋਟਾਂ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਪਈਆਂ।