ਧੋਨੀ ਨੂੰ ਹਰਾਉਣ ਲਈ ਰੈਨਾ ਨੇ ਬਣਾਇਆ ਖਾਸ ਪਲਾਨ!

Global News

ਨਵੀਂ ਦਿੱਲੀ- ਆਈ. ਪੀ. ਐੱਲ. 'ਚ ਲਗਾਤਾਰ 8 ਸਾਲ ਤੱਕ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਖੇਡਣ ਵਾਲੇ ਭਾਰਤੀ ਖਿਡਾਰੀ ਸੁਰੇਸ਼ ਰੈਨਾ ਨੇ 9ਵੇਂ ਸੈਸ਼ਨ 'ਚ ਧੋਨੀ ਦੇ ਆਹਮੋ-ਸਾਹਮਣੇ ਹੋਣਗੇ। ਰੈਨਾ ਨੂੰ ਗੁਜਰਾਤ ਲਾਇੰਸ ਦਾ ਕਪਤਾਨ ਬਣਾਇਆ ਗਿਆ ਹੈ। ਰੈਨਾ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ੀ ਟੀਮ ਦੇ ਕਪਾਤਨ ਮਹਿੰਦਰ ਸਿੰਘ ਧੋਨੀ ਨੂੰ ਰੋਕਣਾ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੋਤੀ ਹੋਵੇਗੀ। ਰੈਨਾ ਨੇ ਆਪਣੇ ਬਿਆਨ 'ਚ ਕਿਹਾ, 'ਆਈ. ਪੀ. ਐੱਲ. 'ਚ ਧੋਨੀ ਦੇ ਖਿਲਾਫ ਖੇਡਣਾ ਮੇਰੇ ਲਈ ਸਭ ਤੋਂ ਵੱਡੀ ਚੁਣੋਤੀ ਹੈ। ਧੋਨੀ ਨੂੰ ਹੈਲੀਕਾਪਟਰ ਸ਼ਾਟ ਖੇਡਣ ਤੋਂ ਰੋਕਣਾ ਹੋਵੇਗਾ। ਇਹ ਕਾਫੀ ਦਿਲਚਸਪ ਨਜ਼ਾਰਾ ਹੋਵੇਗਾ ਕਿ ਧੋਨੀ ਵਿਕਟਕੀਪਿੰਗ ਕਰ ਰਹੇ ਹੋਣਗੇ ਤੇ ਮੈਂ ਬੱਲੇਬਾਜ਼ੀ ਕਰ ਰਿਹਾ ਹੋਵਾਂਗਾ।'

 

ਰੈਨਾ ਅਤੇ ਧੋਨੀ ਆਈ. ਪੀ. ਐੱਲ. ਦੀ ਟੀਮ ਚੇਨੱਈ ਸੁਪਰਕਿੰਗਜ਼ ਵਲੋਂ ਲਗਾਤਾਰ 8 ਸਾਲ ਤੱਕ ਇਕੱਠੇ ਖੇਡੇ ਸੀ ਪਰ 9ਵੇਂ ਸੀਜ਼ਨ 'ਚ ਰੈਨਾ ਰਾਜਕੋਟ ਦੀ ਨਵੀਂ ਟੀਮ 'ਗੁਜਰਾਤ ਲਾਇੰਸ' ਦੇ ਕਪਤਾਨ ਹੋਣਗੇ ਤਾਂ ਦੂਜੇ ਪਾਸੇ ਧੋਨੀ ਪੁਣੇ ਦੀ ਟੀਮ ਦੀ ਅਗਵਾਈ ਕਰਨਗੇ।