ਵਿਸ਼ਵ ਕੱਪ 'ਚ ਯੁਵੀ ਦੀ ਮੌਜੂਦਗੀ ਅਹਿਮ : ਗਾਵਸਕਰ

Global News

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਆਗਾਮੀ ਟੀ-20 ਵਿਸ਼ਵ ਕੱਪ 'ਚ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਦੀ ਟੀਮ 'ਚ ਮੌਜੂਦਗੀ ਜ਼ਰੂਰੀ ਹੈ ਤੇ ਉਸ ਨੂੰ ਅਹਿਮ ਹਿੱਸਾ ਹੋਣਾ ਚਾਹੀਦਾ ਹੈ।


ਗਾਵਸਕਰ ਨੇ ਇਥੇ ਕਿਹਾ, ''ਯੁਵਰਾਜ ਨੇ ਆਸਟ੍ਰੇਲੀਆ ਵਿਚ ਵਿਕਟਾਂ ਲਈਆਂ ਤੇ ਆਖਰੀ ਮੈਚ 'ਚ ਫੈਸਲਾਕੁੰਨ ਮੌਕੇ 'ਤੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਪ-ਮਹਾਦੀਪ 'ਚ ਉਸ ਨੂੰ ਨਿਸ਼ਚਿਤ ਤੌਰ 'ਤੇ ਆਖਰੀ-11 ਦਾ ਹਿੱਸਾ ਹੋਣਾ ਚਾਹੀਦਾ ਹੈ। ਯੁਵਰਾਜ ਨੇ ਆਪਣੀ ਤਾਕਤ ਨਹੀਂ ਗੁਆਈ ਹੈ, ਭਾਰਤ ਨੂੰ ਉਸ ਦੇ ਮਾਮਲੇ 'ਚ ਧੀਰਜ ਵਰਤਣਾ ਪਵੇਗਾ। ਯੁਵਰਾਜ ਜਦੋਂ ਚੱਲਦਾ ਹੈ ਤਾਂ ਅਹਿਮ ਭੂਮਿਕਾ ਨਿਭਾਉਂਦਾ ਹੈ।''