ਜਦੋਂ ਆਪਣੀ ਤਰੀਫ ਸੁਣ ਕੇ ਭੰਗੜਾ ਪਾਉਣ ਲੱਗ ਪਏ ਸੀ ਰੋਹਿਤ

Global News

ਨਵੀਂ ਦਿੱਲੀ- ਭਾਰਤੀ ਟੀਮ ਨੇ ਆਸਟਰੇਲੀਆ ਨੂੰ ਉਸੀ ਦੀ ਜਮੀਨ 'ਤੇ 140 ਸਾਲਾਂ ਬਾਅਦ ਕਲੀਨ ਸਵੀਪ ਕੀਤਾ। ਆਸਟਰੇਲੀਆਈ ਦੌਰੇ 'ਤੇ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ ਕਾਇਮ ਰਿਹਾ ਖਾਸ ਤੌਰ 'ਤੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸੁਰੇਸ਼ ਰੈਨਾ ਨੇ ਕਾਫੀ ਜਬਰਦਸਤ ਪਾਰੀਆਂ ਖੇਡੀਆਂ। ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਤੋਂ ਬਾਅਦ ਪ੍ਰੈਜੇਂਟੇਸ਼ਨ ਦੌਰਾਨ ਰੋਹਿਤ ਦਾ ਇਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਸਾਬਕਾ ਆਸਟਰੇਲੀਆਈ ਕਪਤਾਨ ਮਾਰਕ ਟੇਲਰ ਅਤੇ ਟੀ-20 ਸੀਰੀਜ਼ ਦੇ 'ਮੈਨ ਆਫ ਦਿ ਸੀਰੀਜ਼' ਰਹੇ ਵਿਰਾਟ ਕੋਹਲੀ ਜਦੋਂ ਰੋਹਿਤ ਦੀ ਤਰੀਫ ਕਰ ਰਹੇ ਸੀ ਤਾਂ ਰੋਹਿਤ ਆਪਣੀ ਤਰੀਫ ਸੁਣ ਕੇ ਭੰਗੜਾ ਪਾਉਣ ਲੱਗਾ ਪਏ ਸੀ। ਲੋਕਾਂ ਨੇ ਰੋਹਿਤ ਦੇ ਇਸ ਭੰਗੜੇ ਦਾ ਰੱਜ ਕੇ ਆਨੰਦ ਮਾਣਿਆ।


ਆਪਣੇ ਇਸ ਆਸਟਰੇਲੀਆਈ ਦੌਰੇ ਦੌਰਾਨ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਵਨ ਡੇਅ ਅਤੇ ਟੀ-20 'ਚ ਦੋਹਾਂ ਬੱਲੇਬਾਜ਼ਾਂ ਦਾ ਬੱਲਾ ਗੇਂਦਬਾਜ਼ਾਂ 'ਤੇ ਕਹਿਣ ਬਣ ਕੇ ਟੁੱਟਿਆ। ਰੋਹਿਤ ਸ਼ਰਮਾ ਨੇ ਇਸ ਦੌਰੇ 'ਚ ਵਨ ਡੇਅ 'ਚ 2 ਸੈਂਕੜੇ ਬਣਾਏ ਅਤੇ ਇਕ ਮੈਚ 'ਚ ਉਹ 99 'ਤੇ ਆਊਟ ਹੋਏ। ਇਸ ਤੋਂ ਇਲਾਵਾ ਟੀ-20 ਸੀਰੀਜ਼ 'ਚ ਵੀ ਰੋਹਿਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 2 ਅਰਧ ਸੈਂਕੜੇ ਬਣਾਏ। ਵਿਰਾਟ ਕੋਹਲੀ ਨੇ ਵੀ 3 ਟੀ-20 ਮੈਚਾਂ ਦੀ ਸੀਰੀਜ਼ 'ਚ 3 ਅਰਧ ਸੈਂਕੜੇ ਬਣਾਏ।