ਟੈਕਸ ਚੋਰੀ ਦੇ ਦੋਸ਼ਾਂ 'ਤੇ ਨੇਮਾਰ ਨੇ ਕਿਹਾ,'ਸਾਬਤ ਕਰੋ'

Global News

ਸਾਓ ਪਾਓਲ- ਬਾਰਸੀਲੋਨਾ ਦੇ ਸਟਾਰ ਫੁੱਟਬਾਲ ਖਿਡਾਰੀ ਨੇਮਾਰ ਨੇ ਕਿਹਾ ਕਿ ਉਹ ਟੈਕਸ ਚੋਰੀ ਦੇ ਦੋਸ਼ਾਂ ਵਿਚ ਨਿਰਦੋਸ਼ ਹੈ। ਸਾਲ 2007 ਤੇ 2008 ਵਿਚ ਟੈਕਸ ਵਿਚ ਬੇਨਿਯਮੀਆਂ ਦੀ 112,000 ਡਾਲਰ ਵਿਰੁੱਧ ਅਪੀਲ ਉਹ ਹਾਰ ਗਿਆ ਸੀ।  ਨੇਮਾਰ ਨੇ ਇੱਥੇ ਕਿਹਾ, ''ਮੈਂ ਖੁਸ਼ ਹਾਂ। ਕਿਸੇ ਨੂੰ ਵੀ ਇਹ ਬਕਵਾਸ ਕਰਨ ਤੋਂ ਪਹਿਲਾਂ ਕਿ ਅਸੀਂ ਇਹ ਛੁਪਾਇਆ ਹੈ, ਨੂੰ ਇਹ ਸਾਬਤ ਕਰਨਾ ਚਾਹੀਦਾ ਹੈ।''

 

ਇਸ ਸਟਾਰ ਨੇ ਕਿਹਾ, ''ਮੈਂ ਫੁੱਟਬਾਲ 'ਤੇ ਧਿਆਨ ਲਗਾ ਸਕਾਂ, ਇਸ ਦੇ ਲਈ ਮੇਰੇ ਪਿਤਾ ਸਭ ਕੁਝ ਕਰ ਰਹੇ ਹਨ। ਉਹ ਮੇਰਾ ਸਾਰਾ ਖਾਤਾ ਦੇਖਦੇ ਹਨ। ਜਦੋਂ ਤੁਸੀਂ ਕਿਸੇ ਕਰੀਬੀ ਨੂੰ ਦੁੱਖ ਵਿਚ ਦੇਖਦੇ ਹੋ ਤਾਂ ਇਸ ਨਾਲ ਕਾਫੀ ਦੁੱਖ ਹੁੰਦਾ ਹੈ।''