ਗਿੱਪੀ ਗਰੇਵਾਲ ਦੀ 'ਅਰਦਾਸ' ਦੀ ਹਰ ਪਾਸੇ ਚਰਚਾ

Global News

ਜਲੰਧਰ- ਗਿੱਪੀ ਗਰੇਵਾਲ ਦੀ ਡੈਬਿਊ ਡਾਇਰੈਕਸ਼ਨ ਫਿਲਮ 'ਅਰਦਾਸ' ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਅਸਲ 'ਚ ਦਰਸ਼ਕਾਂ ਦੀ ਮੰਗ ਸੀ ਕਿ ਪੰਜਾਬੀ ਸਿਨੇਮੇ 'ਚ ਕੋਈ ਵੱਖਰੀ ਤੇ ਹਾਲਾਤ ਨੂੰ ਦਰਸਾਉਂਦੀ ਫਿਲਮ ਦਿਖਾਈ ਜਾਵੇ। ਇਹ ਮੰਗ ਗਿੱਪੀ ਗਰੇਵਾਲ ਨੇ ਡਾਇਰੈਕਟਰ ਬਣਦਿਆਂ ਹੀ ਪੂਰੀ ਕਰ ਦਿੱਤੀ ਹੈ। 'ਅਰਦਾਸ' 'ਚ ਐਮੀ ਵਿਰਕ, ਬੀ. ਐੱਨ. ਸ਼ਰਮਾ, ਮੈਂਡੀ ਤੱਖਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਤੇ ਰਾਣਾ ਰਣਬੀਰ ਸਣੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਨਜ਼ਰ ਆ ਰਹੇ ਹਨ।
 

ਇਸ ਫਿਲਮ ਦਾ ਵਿਸ਼ਾ ਕਾਫੀ ਗੰਭੀਰ ਹੈ। ਫਿਲਮ ਗਿੱਪੀ ਦੇ ਦਿਲ ਦੇ ਕਾਫੀ ਕਰੀਬ ਹੈ। ਜ਼ਿਕਰਯੋਗ ਹੈ ਕਿ 1 ਜਨਵਰੀ ਭਾਵ ਨਵੇਂ ਸਾਲ ਵਾਲੇ ਦਿਨ ਇਸ ਫਿਲਮ ਦੇ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਸੀ। ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਦਰਸ਼ਕਾਂ ਵਲੋਂ ਇਸ ਫਿਲਮ ਦੀ ਚਰਚਾ ਸ਼ੁਰੂ ਹੋ ਗਈ ਹੈ। 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਅਰਦਾਸ' ਦਾ ਟਰੇਲਰ 11 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।